ਸਾਂਜ-ਦਿਲਾਸਾ ਬਾਰੇ
ਪੰਜਾਬ ਪੁਲਿਸ ਸਾਂਝ ਅਤੇ ਜੁਪੀਟਿਸ ਵੱਲੋਂ, ਸਾਂਝ-ਦਿਲਾਸਾ ਪ੍ਰੋਗ੍ਰਾਮ ਦੇ ਨਾਲ ਸਮਾਜ ਵਿੱਚ ਸ਼ਾਂਤੀ ਨਾਲ ਮਸਲੇ ਹੱਲ ਕਰਨ ਲਈ ਇੱਕ ਸਾਂਝਾ ਕਦਮ ਹੈ। ‘ਦਿਲਾਸਾ’ ਦਾ ਸੰਖੇਪ ਅਰਥ ਡਿਸਪਿਊਟ ਇੰਟਰਵੇਂਸ਼ਨ ਐਂਡ ਲੀਗਲ ਅਵੇਅਰਨੈੱਸ ਥਰੂ ਸੋਸ਼ਲ ਅਲਾਂਇੰਸ ਹੈ।ਇਹ ਇੱਕ ਅਜਿਹਾ ਕਦਮ ਹੈ ਜਿਸ ਵਿੱਚ ਸ਼ਿਕਾਇਤ-ਕਰਤਾ ਆਪਣੀ ਸ਼ਿਕਾਇਤ ਅਦਾਲਤ ਤੋਂ ਬਾਹਰ, ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕਰ ਸਕਦਾ ਹੈ। ਇਹ ਵਿਕਲਪ ਉਨ੍ਹਾਂ ਕੇਸਾਂ ਦੇ ਨਿਪਟਾਰਿਆਂ ਲਈ ਮਹੱਤਵਪੂਰਨ ਹੈ ਜੋ ਪੁਲਿਸ ਸਟੇਸ਼ਨ ਦੇ ਏਂਡ-ਟੂ-ਏਂਡ ਓਂ.ਡੀ.ਆਰ ਪਲੇਟਫਾਰਮ 'ਤੇ ਭੇਜਿਆ ਜਾਂਦਾ ਹੈ। ਇਸ ਪ੍ਰੋਸੱਸ ਦੀ ਹਾਮੀ ਭਰਨ 'ਤੇ, ਮੌਜੂਦਾ ਪਾਰਟੀਆਂ ਆਪਸੀ ਸਹਿਮਤੀ ਨਾਲ ਘਰ ਬੈੱਠੇ, ਬਿਨਾ ਕੋਰਟ ਜਾਏ, ਨਤੀਜੇ 'ਤੇ ਪੁੱਜ ਸਕਦੀਆਂ ਹਨ।
ਸਾਂਝ-ਦਿਲਾਸਾ ਅਧੀਨ ਯੋਗ ਵਿਵਾਦਾਂ ਦੀਆਂ ਕਿਸਮਾਂ
- ਪਰਿਵਾਰਕ ਵਿਵਾਦ
- ਵਿਆਹੁਤਾ ਵਿਵਾਦ
- ਪ੍ਰਾਪਰਟੀ ਸਬੰਧਿਤ ਝਗੜੇ
- ਗੁਆਂਢੀ ਵਿਵਾਦ
- ਘਰੇਲੂ ਝਗੜੇ
- ਹੋਰ
ਸਾਂਝ-ਦਿਲਾਸਾ ਦੇ ਲਾਭ
ਡਿਜ਼ਿਟਲ ਪਲੇਟਫਾਰਮ ਕਿਤੋਂ ਵੀ ਅਤੇ ਕਿਸੇ ਵੀ ਸਮੇਂ ਪਹੁੰਚਣਯੋਗ ਹੈ
ਕਿਫਾਇਤੀ
ਜਲਦੀ ਨਿਪਟਾਰਾ
ਸਜ਼ਾ ਨਾਲੋਂ ਨਿਪਟਾਰੇ ਨੂੰ ਪ੍ਰੇਰਿਤ ਕਰਦਾ ਹੈ
ਗੁਪਤਤਾ ਨੂੰ ਬਣਾਈ ਰੱਖਦਾ ਹੈ
ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ

ਪਹੁੰਚ ਅਤੇ ਸਲਾਹ-ਮਸ਼ਵਰੇ ਸੰਬੰਧੀ ਸੇਵਾਵਾਂ
ਸਾਂਝ-ਦਿਲਾਸਾ ਸ਼ਿਕਾਇਤ ਕਰਤਾਵਾਂ ਨੂੰ ਓਂ.ਡੀ.ਆਰ ਪਲੇਟਫਾਰਮ 'ਤੇ ਉਨ੍ਹਾਂ ਦੇ ਵਿਵਾਦ ਦੇ ਨਿਪਟਾਰੇ ਲਈ ਤਿਆਰ ਕਰਨ ਲਈ ਲੋੜੀਂਦੀ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕਰਦਾ ਹੈ। ਇਸਤੋਂ ਇਲਾਵਾ, ਸਾਡੇ ਕਾਉਂਸਲਰ ਵੀ ਇੱਕ ਸੁਖਾਵੇਂ ਨਿਪਟਾਰੇ ਵਾਸਤੇ ਉਨ੍ਹਾਂ ਦੀ ਸਹਿਮਤੀ ਨਾਲ ਉਨ੍ਹਾਂ ਨਾਲ ਗੱਲ ਸ਼ੁਰੂ ਕਰਨ ਲਈ ਵਿਰੋਧੀ ਧਿਰ ਨਾਲ ਸੰਪਰਕ ਕਰਦੇ ਹਨ।

ਵਿਵਾਦ ਨਿਪਟਾਰਾ ਸੇਵਾਵਾਂ
ਸਾਂਝ-ਦਿਲਾਸਾ ਹਰ ਕੇਸ ਲਈ ਇੱਕ ਵਿਸ਼ੇਸ਼ ਕੇਸ ਮੈਨੇਜਰ ਨਿਯੁਕਤ ਕਰਦਾ ਹੈ, ਜੋ ਵਿਵਾਦ ਦੇ ਨਿਪਟਾਰੇ ਦੀ ਸਾਰੀ ਪ੍ਰਕਿਰਿਆ ਦੌਰਾਨ ਸ਼ਾਮਲ ਧਿਰਾਂ ਨੂੰ ਸੰਭਾਲਦਾ ਹੈ। ਕੇਸ ਮੈਨੇਜਰ ਤਕਨੀਕੀ ਤੌਰ 'ਤੇ ਓਂ.ਡੀ.ਆਰ ਪਲੇਟਫਾਰਮ 'ਤੇ ਹਰ ਇੱਕ ਟਾਸ੍ਕ ਦੇ ਕੰਮਾਂ-ਕਾਜਾਂ ਨੂੰ ਕਰਨ ਵਿੱਚ ਧਿਰਾਂ ਦੀ ਸਹਾਇਤਾ ਵੀ ਕਰੇਗਾ।

ਕਨੂੰਨੀ ਜਾਗਰੂਕਤਾ ਸੰਬੰਧਤ ਸੇਵਾਵਾਂ
ਕਾਉਂਸਲਰ ਪ੍ਰਦਾਨ ਕਰਨ ਤੋਂ ਲੈ ਕੇ ਚੰਗੀ ਤਰ੍ਹਾਂ ਯੋਗਤਾ ਪ੍ਰਾਪਤ ਮੀਡੀਏਟਰ ਤੱਕ, ਸਾਂਝ-ਦਿਲਾਸਾ ਇਹ ਪੱਕਾ ਕਰਦਾ ਹੈ ਕਿ ਤੁਹਾਡੇ ਵਿਵਾਦ ਨਿਪਟਾਰੇ ਦਾ ਹਰ ਕਦਮ ਲੋੜੀਂਦੀ ਕਨੂੰਨੀ ਜਾਣਕਾਰੀ ਨਾਲ ਭਰਪੂਰ ਹੋਵੇ। ਇਸ ਤੋਂ ਇਲਾਵਾ, ਇਹ ਵਿਅਕਤੀਆਂ ਨੂੰ AI ਕਨੂੰਨੀ ਸਹਾਇਕ - SAYA ਪ੍ਰਦਾਨ ਕਰਦਾ ਹੈ, ਜੋ ਵਿਵਾਦ ਨਿਪਟਾਰੇ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ।
ਅਕਸਰ ਪੁੱਛੇ ਜਾਣ ਵਾਲੇ ਸਵਾਲ
-
ਸਾਂਝ-ਦਿਲਾਸਾ ਕੀ ਹੈ?
ਪੰਜਾਬ ਪੁਲਿਸ ਸਾਂਝ ਅਤੇ ਜੁਪੀਟਿਸ ਵੱਲੋਂ, ਸਾਂਝ-ਦਿਲਾਸਾ ਪ੍ਰੋਗ੍ਰਾਮ ਦੇ ਨਾਲ ਸਮਾਜ ਵਿੱਚ ਸ਼ਾਂਤੀ ਨਾਲ ਮਸਲੇ ਹੱਲ ਕਰਨ ਲਈ ਇੱਕ ਸਾਂਝਾ ਕਦਮ ਹੈ। ਇਹ ਆਪਣੀ ਕਿਸਮ ਦੀ ਇੱਕ ਪਹਿਲ ਕਦਮੀ ਹੈ ਜਿਸ ਵਿੱਚ, ਪੁਲਿਸ ਸਟੇਸ਼ਨਾਂ ਨਾਲ ਜੁੜਿਆ ਇੱਕ ਵਿਸ਼ੇਸ਼ ਓਂ.ਡੀ.ਆਰ (ਆਨਲਾਈਨ ਡਿਸਪਿਊਟ ਰੇਸੋਲੂਸ਼ਨ ) ਪਲੇਟਫਾਰਮ ਸਥਾਪਤ ਕੀਤਾ ਗਿਆ ਹੈ ਤਾਂ ਜੋ ਸ਼ਿਕਾਇਤ ਕਰਤਾਵਾਂ ਨੂੰ ਅਦਾਲਤਾਂ ਤੋਂ ਬਾਹਰ ਆਪਣੇ ਕੇਸਾਂ ਦਾ ਨਿਪਟਾਰਾ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। (i) ਪੁਲਿਸ ਸਟੇਸ਼ਨ ਜਾਂ (ii) ਸ਼ਿਕਾਇਤ ਤੋਂ ਪਹਿਲਾਂ ਦੇ ਪੜਾਅ 'ਤੇ ਕੇਸ ਅਤੇ ਜਿਹੜੇ ਕੇਸ ਸਾਂਝ-ਦਿਲਾਸਾ ਅਧੀਨ ਯੋਗ ਹਨ, ਉਨ੍ਹਾਂ ਨੂੰ ਸਾਂਝ-ਦਿਲਾਸਾ ਪਲੇਟਫਾਰਮ 'ਤੇ ਦਾਇਰ ਕੀਤਾ ਜਾ ਸਕਦਾ ਹੈ।
-
ODR ਕੀ ਹੈ?
ਓਂ.ਡੀ.ਆਰ (ਆਨਲਾਈਨ ਡਿਸਪਿਊਟ ਰੇਸੋਲੂਸ਼ਨ ) ਵਿਵਾਦ ਨਿਪਟਾਰੇ ਦੀ ਇੱਕ ਸ਼ਾਖਾ ਹੈ ਜਿਹੜੀ ਧਿਰਾਂ ਵਿਚਕਾਰ ਵਿਵਾਦਾਂ ਦੇ ਨਿਪਟਾਰੇ ਨੂੰ ਸੁਵਿਧਾਜਨਕ ਬਣਾਉਣ ਲਈ ਤੇਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਂਝ-ਦਿਲਾਸਾ ਪ੍ਰੋਗ੍ਰਾਮ ਅਧੀਨ, ਪੁਲਿਸ ਸਟੇਸ਼ਨਾਂ ਨਾਲ ਜੁੜਿਆ ਇੱਕ ਵਿਸ਼ੇਸ਼ ਓਂ.ਡੀ.ਆਰ ਪਲੇਟਫਾਰਮ ਸਥਾਪਤ ਕੀਤਾ ਗਿਆ ਹੈ ਤਾਂ ਜੋ ਸ਼ਿਕਾਇਤ ਕਰਤਾਵਾਂ ਨੂੰ ਅਦਾਲਤਾਂ ਤੋਂ ਬਾਹਰ ਆਪਣੇ ਕੇਸਾਂ ਦਾ ਨਿਪਟਾਰਾ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਇਸ ਪਹਿਲ ਅਧੀਨ, ਧਿਰਾਂ ਨੂੰ ਆਪਣੇ ਝਗੜੇ ਨੂੰ ਸੁਲਝਾਉਣ ਲਈ ਵਿਚੋਲਗੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਫਲਤਾਪੂਰਵਕ ਵਿਚੋਲਗੀ ਸਹਿਮਤੀ ਦੇ ਨਿਪਟਾਰੇ 'ਤੇ, ਧਿਰਾਂ ਕੋਲ ਆਪਣੇ ਕੇਸ ਮੈਨੇਜਰ ਰਾਹੀਂ ਲੋਕ ਅਦਾਲਤ ਵਿੱਚ ਅਦਾਲਤ ਦੁਆਰਾ ਲਾਗੂ ਕੀਤੇ ਜਾਣ ਯੋਗ ਫੈਸਲੇ ਵਿੱਚ ਆਪਣੇ ਕੇਸ ਦੇ ਨਿਪਟਾਰੇ ਦਾ ਵਿਕਲਪ ਵੀ ਹੁੰਦਾ ਹੈ। ਅਸਫਲ ਵਿਚੋਲਗਿਰੀ ਨਿਪਟਾਰੇ 'ਤੇ, ਧਿਰਾਂ ਜਾਂ ਤਾਂ ਬਾਹਰ ਜਾ ਸਕਦੀਆਂ ਹਨ ਜਾਂ ਕਨੂੰਨ ਵੱਲੋਂ ਮੰਨਣਯੋਗ ਫੈਸਲਾ ਪ੍ਰਾਪਤ ਕਰਨ ਲਈ ਪਲੇਟਫਾਰਮ 'ਤੇ ਵਿਚੋਲਗਿਰੀ ਨਾਲ ਅੱਗੇ ਵਧ ਸਕਦੀਆਂ ਹਨ।
-
ਮੈਂ ਸਾਂਝ-ਦਿਲਾਸਾ ਨਾਲ ਆਪਣਾ ਕੇਸ ਕਿਵੇਂ ਦਰਜ ਕਰ ਸਕਦਾ/ਦੀ ਹਾਂ?
ਸਾਂਝ-ਦਿਲਾਸਾ ਕੋਲ ਆਪਣਾ ਕੇਸ ਦਰਜ ਕਰਨ ਦੇ ਦੋ ਤਰੀਕੇ ਹਨ
- ਤੁਸੀਂ ਸਾਡੇ ਟੌਲ-ਫ੍ਰੀ ਨੰਬਰ 1800-309-8666 'ਤੇ ਕਾਲ ਕਰ ਸਕਦੇ ਹੋ ਜਾਂ ਆਪਣਾ ਕੇਸ ਦਰਜ ਕਰਨ ਲਈ www.saanjh.jupitice.com ਤੇ ਲੌਗਇਨ ਕਰ ਸਕਦੇ ਹੋ।
- ਤੁਸੀਂ ਪੰਜਾਬ ਵਿੱਚ ਆਪਣੇ ਨੇੜਲੇ ਪੁਲਿਸ ਸਟੇਸ਼ਨ ਵੀ ਜਾ ਸਕਦੇ ਹੋ ਜਾਂ ਉਨ੍ਹਾਂ ਨੂੰ ਪੁਲਿਸ ਹੈਲਪਲਾਈਨ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਅਤੇ ਅਧਿਕਾਰੀਆਂ ਕੋਲੋਂ ਸਾਂਝ-ਦਿਲਾਸਾ ਬਾਰੇ ਪੁੱਛ ਸਕਦੇ ਹੋ। ਪੁਲਿਸ ਅਧਿਕਾਰੀ ਤੁਹਾਨੂੰ ਸਿੱਧਾ ਸਾਂਝ-ਦਿਲਾਸਾ ਦੇ ਕੌਂਸਲਰਾਂ ਨਾਲ ਜੋੜਨਗੇ।
-
ਸਾਂਝ-ਦਿਲਾਸਾ ਪਹਿਲਕਦਮੀ ਅਧੀਨ ਕਿਹੜੇ ਕੇਸ ਯੋਗ ਹਨ?
- ਪਰਿਵਾਰਕ ਵਿਵਾਦ
- ਵਿਆਹੁਤਾ ਵਿਵਾਦ
- ਰਿਕਵਰੀ ਕੇਸ
- ਪ੍ਰਾਪਰਟੀ ਸਬੰਧਿਤ ਝਗੜੇ
- ਗੁਆਂਢੀ ਵਿਵਾਦ
-
ਸਾਂਝ-ਦਿਲਾਸਾ ਨਾਲ ਕੇਸ ਦਰਜ ਕਰਨ ਲਈ ਫ਼ੀਸ ਕੀ ਹੈ?
ਸਾਂਝ-ਦਿਲਾਸਾ ਕੋਲ ਕੇਸ ਦਰਜ ਕਰਨ ਲਈ ਦੋਵਾਂ ਧਿਰਾਂ ਵਿੱਚੋਂ ਹਰੇਕ ਧਿਰ ਨੂੰ 100/- ਰੁਪਏ ਦਾ ਭੁਗਤਾਨ ਕਰਨਾ ਪਵੇਗਾ।
-
ਸਾਂਝ-ਦਿਲਾਸਾ ਦਾ ਕੌਂਸਿਲਰ ਕੌਣ ਹੁੰਦਾ ਹੈ?
ਕੌਂਸਿਲਰ ਤੁਹਾਡਾ ਪਹਿਲਾ ਸੰਪਰਕ ਪੁਆਇੰਟ ਹੈ ਜਿਹੜਾ ਤੁਹਾਡੀ ਸ਼ਿਕਾਇਤ/ਕੇਸ ਨੂੰ ਸੁਣੇਗਾ, ਅਕਾਊਂਟ ਬਣਾਉਣ ਵਿੱਚ ਤੁਹਾਡੀ ਮਦਦ ਕਰੇਗਾ, ਸੰਖੇਪ ਸ਼ਿਕਾਇਤ ਦਾਇਰ ਕਰੇਗਾ, ਅਤੇ ਵਿਚੋਲਗਿਰੀ ਲਈ ਸਹਿਮਤੀ ਲੈਣ ਵਾਸਤੇ ਦੂਜੀ ਧਿਰ ਨਾਲ ਸੰਪਰਕ ਕਰੇਗਾ।
-
ਸਾਂਝ-ਦਿਲਾਸਾ ਦਾ ਕੇਸ ਪ੍ਰਬੰਧਕ ਕੌਣ ਹੁੰਦਾ ਹੈ?
ਸਾਂਝ-ਦਿਲਾਸਾ ਹਰ ਕੇਸ ਲਈ ਇੱਕ ਵਿਸ਼ੇਸ਼ ਕੇਸ ਮੈਨੇਜਰ ਨੂੰ ਨਿਯੁਕਤ ਕਰਦਾ ਹੈ ਜਿਹੜਾ ਦੋਨਾਂ ਧਿਰਾਂ ਦਾ ਮਾਰਗ-ਦਰਸ਼ਨ ਕਰਦਾ ਹੈ ਅਤੇ ਕੇਸ ਵਾਸਤੇ ਲੋੜੀਂਦੇ ਦਸਤਾਵੇਜ਼ ਤਿਆਰ ਕਰਦਾ ਹੈ। ਕੇਸ ਮੈਨੇਜਰ ਤਕਨੀਕੀ ਤੌਰ 'ਤੇ ਓਂ.ਡੀ.ਆਰ ਪਲੇਟਫਾਰਮ 'ਤੇ ਪ੍ਰਸੰਗਿਕ ਕੰਮਾਂ-ਕਾਰਾਂ ਨੂੰ ਕਰਨ ਵਿੱਚ ਵੀ ਧਿਰਾਂ ਦੀ ਸਹਾਇਤਾ ਕਰਦਾ ਹੈ।
-
ਕੀ ਮੈਂ ਆਪਣਾ ਕੇਸ ਪ੍ਰਬੰਧਕ ਬਦਲ ਸਕਦਾ/ਦੀ ਹਾਂ?
ਹਾਂ, ਪ੍ਰਕਿਰਿਆ ਦੇ ਕਿਸੇ ਵੀ ਪੜਾਅ ‘ਤੇ ਤੁਸੀਂ ਆਪਣਾ ਕੇਸ ਮੈਨੇਜਰ ਬਦਲ ਸਕਦੇ ਹੋ।
-
ਕੀ ਸਾਂਝ-ਦਿਲਾਸਾ 'ਤੇ ਕੀਤਾ ਗਿਆ ਨਿਪਟਾਰਾ ਅਦਾਲਤ ਵੱਲੋਂ ਲਾਗੂ ਹੋਣ ਯੋਗ ਹੈ?
ਸਾਂਝ-ਦਿਲਾਸਾ 'ਤੇ ਕੀਤੇ ਗਏ ਨਿਪਟਾਰੇ ਨੂੰ ਲੋਕ ਅਦਾਲਤ ਰਾਹੀਂ ਅਦਾਲਤ ਵੱਲੋਂ ਲਾਗੂ ਕਰਨ ਯੋਗ ਬਣਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ, ਨਿਪਟਾਰੇ ਦਾ ਇਕਰਾਰਨਾਮਾ ਕਨੂੰਨੀ ਤੌਰ 'ਤੇ ਮੰਨਣਯੋਗ ਹੋਵੇਗਾ।
-
ਕੀ ਹੁੰਦਾ ਹੈ ਜੇ ਧਿਰਾਂ ਵਿਚੋਲਗਿਰੀ ਰਾਹੀਂ ਕਿਸੇ ਨਿਪਟਾਰੇ ‘ਤੇ ਪਹੁੰਚਣ ਵਿੱਚ ਅਸਫਲ ਹੁੰਦੀਆਂ ਹਨ?
ਜੇ ਧਿਰਾਂ ਵਿਚੋਲਗਿਰੀ ਰਾਹੀਂ ਕਿਸੇ ਨਿਪਟਾਰੇ 'ਤੇ ਪਹੁੰਚਣ ਵਿੱਚ ਅਸਫਲ ਰਹਿੰਦੀਆਂ ਹਨ, ਤਾਂ ਉਹ ਵਿਚੋਲਗਿਰੀ ਦੀ ਚੋਣ ਕਰ ਸਕਦੀਆਂ ਹਨ ਕਿਉਂਕਿ ਇਹ ਵਿਵਾਦ ਨੂੰ ਹੱਲ ਕਰਨ ਦਾ ਵਧੇਰੇ ਆਧੁਨਿਕ ਤਰੀਕਾ ਹੈ। ਵਿਚੋਲੇ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਅਤੇ ਕਾਨੂੰਨੀ ਤੌਰ 'ਤੇ ਮੰਨਣਯੋਗ ਹੁੰਦਾ ਹੈ।